ਗੀਤ - ਮੈਨੂੰ ਪਲ ਭਰ ਜੀਣ ਨਾ ਦੇਵੇ

ਮੈਨੂੰ ਪਲ ਭਰ ਜੀਣ ਨਾ ਦੇਵੇ

ਨੀ ਇਕ ਤੇਰੀ ਯਾਦ ਚੰਦਰੀ,
ਮੈਨੂੰ ਪਲ ਭਰ ਜੀਣ ਨਾ ਦੇਵੇ
ਫੱਟ ਜਿਗਰ ਤੇ ਤੂੰ ਜੋ ਲਾਏ,
ਉਨ੍ਹਾਂ ਨੂੰ ਸੀਣ੍ਹ ਨਾ ਦੇਵੇ
ਨੀ ਇਕ ਤੇਰੀ ਯਾਦ ਚੰਦਰੀ

ਨਾਲ਼ ਹਵਾ ਦੇ ਯਾਦ ਤੇਰੀ ਜਦ, ਆ ਬੂਹਾ ਖੜਕਾਵੇ
ਉਠ ਮੈਂ ਵੇਖਾਂ ਕਿਤੇ ਵਿਚਾਰੀ, ਮੁੜ ਨਾ ਖਾਲੀ ਜਾਵੇ
ਲੈ ਜਾਵੇ ਦੋ ਹੰਝੂ ਮੇਰੇ
ਦੇ ਜਾਵੇ ਦੋ ਹਓਕੇ ਤੇਰੇ
ਪਾਉਂਦੀ ਰਹੇ ਪਰ ਰੋਜ਼ ਹੀ ਫੇਰੇ
ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ
ਨੀ ਇਕ ਤੇਰੀ ਯਾਦ ਚੰਦਰੀ

ਰੰਗਾਂ ਦੀ ਇਸ ਦੁਨੀਆਂ ਅੰਦਰ, ਬਿਨ ਰੰਗਾਂ ਤੋਂ ਬੈਠਾ ਹਾਂ
ਤੂੰ ਹੀ ਮੰਗ ਸੀ ਮੇਰੀ ਇਕੋ, ਬਿਨ ਮੰਗਾਂ ਤੋਂ ਬੈਠਾ ਹਾਂ
ਜਿੱਥੇ ਹੋਵੇਂ ਖੁਸ਼ ਤੂੰ ਹੋਵੇਂ
ਮੇਰੇ ਵਾਂਗੂੰ ਦੁੱਖ ਨਾ ਰੋਵੇਂ
ਖਾਬਾਂ ਵਿੱਚ ਆ ਕੋਲ਼ ਖਲੋਵੇਂ
ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ
ਨੀ ਇਕ ਤੇਰੀ ਯਾਦ ਚੰਦਰੀ

ਸ਼ੀਸ਼ੇ ਅੱਗੇ ਜਦ ਵੀ ਖੜ੍ਹਦਾਂ, ਤੈਨੂੰ ਖੁਦ 'ਚੋਂ ਵੇਖਾਂ ਮੈਂ
ਆਪਣੇ ਆਪ 'ਚ ਬਣਿਆਂ ਫਿਰਦਾ, ਆਪੇ 'ਕੰਗ' ਭੁਲੇਖਾ ਮੈਂ
ਤੇਰੇ ਨਾਲ਼ ਹੀ ਮੇਰੇ ਸਾਹ ਨੇ
ਸਾਹ ਹੀ ਤੇਰੇ ਯਾਰ ਗਵਾਹ ਨੇ
ਯਾਦਾਂ ਦੇ ਇਹ ਖੈਰ-ਖੁਹਾਅ ਨੇ
ਫੱਟ ਜਿਗਰ ਤੇ ਤੂੰ ਜੋ ਲਾਏ, ਉਨ੍ਹਾਂ ਨੂੰ ਸੀਣ੍ਹ ਨਾ ਦੇਵੇ
ਨੀ ਇਕ ਤੇਰੀ ਯਾਦ ਚੰਦਰੀ, ਮੈਨੂੰ ਪਲ ਭਰ ਜੀਣ ਨਾ ਦੇਵੇ
ਨੀ ਇਕ ਤੇਰੀ ਯਾਦ ਚੰਦਰੀ


21 ਜੁਲਾਈ 2008

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....