Posts

Showing posts from November, 2015

ਕਵਿਤਾ - ਪੰਜਾਬ.....

ਪੰਜਾਬ ਦੱਸਿਆ ਸੀ ਤੈਨੂੰ, ਕਿ ਆਵਾਂਗਾ ਮੁੜ ਕੇ ਚੁੱਪ ਨਹੀਂ ਰਹਾਂਗਾ, ਮੈਂ ਗਾਵਾਂਗਾ ਮੁੜ ਕੇ ਤੂੰ ਕਰ ਬੈਠਾ ਜੋ ਤੈਂ, ਕਰਨਾ ਸੀ ਕਾਤਿਲ ਜ਼ਿੰਦਗੀ ਦੀ ਲੋਅ ਨੂੰ, ਜਗਾਵਾਂਗਾ ਮੁੜ ਕੇ ਨਾ ਮਰਦੇ ਓਹ ਮਾਰੇ, ਨਾ ਸੜਦੇ ਓਹ ਸਾੜੇ ਤੂੰ ਭੁੱਲਿਆ ਸੀ, ਤੈਨੂੰ, ਦਿਖਾਵਾਂਗਾ ਮੁੜ ਕੇ ਕਈ ਬਾਬਰ ਭਜਾਏ, ਕਈ ਨਾਦਰ ਦੌੜਾਏ ਇਤਿਹਾਸ ਮਾਣਮੱਤਾ, ਦੁਹਰਾਵਾਂਗਾ ਮੁੜ ਕੇ ਜੋ ਅਣਖ਼ਾਂ ਦੀ ਖ਼ਾਤਰ, ਤਸੀਹੇ ਨੇ ਝੱਲ ਦੇ ਉਹ ਬੂਟੇ, ਬਿਰਖ਼ ਮੈਂ, ਉਗਾਵਾਂਗਾ ਮੁੜ ਕੇ ਲਹੂ ਮੇਰਾ ਕਦੀ "ਕੰਗ", ਪਾਣੀ ਨਹੀਂ ਬਣਦਾ ਵੇਖੀਂ ਇੱਕੀਆਂ ਦੇ 'ਕੱਤੀ, ਪਾਵਾਂਗਾ ਮੁੜ ਕੇ ਨਵੰਬਰ 2015

ਗੀਤ - ਸੱਚੀਆਂ ਮੁਹੱਬਤਾਂ.......

ਸੱਚੀਆਂ ਮੁਹੱਬਤਾਂ ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ… ਪਿਆਰ ਦਿਆਂ ਵੈਰੀਆਂ ਨੇ, ਸੂਹ ਕਿੱਥੋਂ ਕੱਢ ਲਈ ਚੰਗੇ ਭਲੇ ਮਾਣਦੇ ਸੀ, ਮੌਜਾਂ ਜਦੋਂ ਬਿੱਜ ਪਈ ਅਸੀਂ ਚੰਦਰੇ ਜਮਾਨੇ ਨੂੰ ਸੀ ਭੁੱਲ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ… ਸੋਚਿਆ ਨਹੀਂ ਸੀ ਦਿਨ, ਇਹੋ ਜਿਹੇ ਆਉਣਗੇ ਖਾਬ ਜੋ ਅਧੂਰੇ ਰਹਿਗੇ, ਮਿੱਟੀ 'ਚ ਮਿਲਾਉਣਗੇ ਲੋਕੀਂ ਪੈਰਾਂ ਹੇਠ ਰੋਲ਼ਣੇ ਤੇ ਤੁੱਲ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ… ਭਾਵੇਂ ਇੱਕ ਥਾਂ ਤੇ ਰਹੀਏ, ਭਾਵੇਂ ਵੱਖ ਵੱਖ 'ਕੰਗ' ਸਾਡੀ ਇੱਕ ਜ਼ਿੰਦ-ਜਾਨ, ਸਾਡੇ ਇੱਕੋ ਰੰਗ ਢੰਗ ਸਾਨੂੰ ਵੰਡਣੇ ਵਾਲੇ ਤਾਂ ਖੁਦ ਰੁਲ਼ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ ਦੇ ਖੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਹੰਝੂ ਰੱਤ ਰੰਗੇ ਗੱਲ੍ਹਾਂ ਉੱਤੇ ਡੁੱਲ੍ਹ ਗਏ,  ਸੱਜਣ ਜੀ ਕੀ ਕਰੀਏ ਭੇਤ ਸੱਚੀਆਂ ਮੁਹੱਬਤਾਂ…