ਕਵਿਤਾ - ਪੰਜਾਬ.....

ਪੰਜਾਬ

ਦੱਸਿਆ ਸੀ ਤੈਨੂੰ, ਕਿ ਆਵਾਂਗਾ ਮੁੜ ਕੇ
ਚੁੱਪ ਨਹੀਂ ਰਹਾਂਗਾ, ਮੈਂ ਗਾਵਾਂਗਾ ਮੁੜ ਕੇ

ਤੂੰ ਕਰ ਬੈਠਾ ਜੋ ਤੈਂ, ਕਰਨਾ ਸੀ ਕਾਤਿਲ
ਜ਼ਿੰਦਗੀ ਦੀ ਲੋਅ ਨੂੰ, ਜਗਾਵਾਂਗਾ ਮੁੜ ਕੇ

ਨਾ ਮਰਦੇ ਓਹ ਮਾਰੇ, ਨਾ ਸੜਦੇ ਓਹ ਸਾੜੇ
ਤੂੰ ਭੁੱਲਿਆ ਸੀ, ਤੈਨੂੰ, ਦਿਖਾਵਾਂਗਾ ਮੁੜ ਕੇ

ਕਈ ਬਾਬਰ ਭਜਾਏ, ਕਈ ਨਾਦਰ ਦੌੜਾਏ
ਇਤਿਹਾਸ ਮਾਣਮੱਤਾ, ਦੁਹਰਾਵਾਂਗਾ ਮੁੜ ਕੇ

ਜੋ ਅਣਖ਼ਾਂ ਦੀ ਖ਼ਾਤਰ, ਤਸੀਹੇ ਨੇ ਝੱਲ ਦੇ
ਉਹ ਬੂਟੇ, ਬਿਰਖ਼ ਮੈਂ, ਉਗਾਵਾਂਗਾ ਮੁੜ ਕੇ

ਲਹੂ ਮੇਰਾ ਕਦੀ "ਕੰਗ", ਪਾਣੀ ਨਹੀਂ ਬਣਦਾ
ਵੇਖੀਂ ਇੱਕੀਆਂ ਦੇ 'ਕੱਤੀ, ਪਾਵਾਂਗਾ ਮੁੜ ਕੇ

ਨਵੰਬਰ 2015

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....